ਗਰਮੀਆਂ ‘ਚ ਖੁਜਲੀ ਅਤੇ ਐਲਰਜੀ ਤੋਂ ਰਾਹਤ ਲਈ ਅਪਣਾਓ ਇਹ 3 ਘਰੇਲੂ ਉਪਾਅ
ਗਰਮੀਆਂ ਦੀ ਸ਼ੁਰੂਆਤ ਹੋਣ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸ਼ੁਰੂ ਹੋ ਜਾਂਦੀਆਂ ਹਨ, ਜਿਨ੍ਹਾਂ ਵਿੱਚ ਚਮੜੀ 'ਤੇ ਹੋਣ ਵਾਲੀ ਖੁਜਲੀ ਅਤੇ ਐਲਰਜੀ ਵੀ ਸ਼ਾਮਲ ਹੁੰਦੀ ਹੈ। ਐਲਰਜੀ ਅਤੇ ਖੁਜਲੀ ਸਭ ਤੋਂ ਆਮ ਸਮੱਸਿਆਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦਾ ਸਾਹਮਣਾ ਹਰ ਰੋਜ਼ ਲੱਖਾਂ ਲੋਕ ਕਰਦੇ ਹਨ। ਐਕਸਪਰਟ ਦੱਸਦੇ ਹਨ ਕਿ ਸਾਡੇ ਸਰੀਰ ਦੀ ਇਮਿਊਨ ਸਿਸਟਮ ਬਾਹਰੀ ਕੀਟਾਣੂਆਂ ਨਾਲ ਲੜਨ ਵਿੱਚ ਮਦਦ ਕਰਦੀ ਹੈ, ਪਰ ਜਦੋਂ ਇਹ ਸਿਸਟਮ ਕਿਸੇ ਅਣਜਾਣ ਪਦਾਰਥ ਦੇ ਖਿਲਾਫ ਜ਼ਿਆਦਾ ਰਿਐਕਸ਼ਨ ਦੇਣ ਲੱਗ ਪਏ, ਤਾਂ ਇਸਨੂੰ ਓਵਰ ਐਕਟਿਵ ਇਮਿਊਨ ਸਿਸਟਮ ਕਿਹਾ ਜਾਂਦਾ ਹੈ ਅਤੇ ਇਹੀ ਚਮੜੀ ਦੀ ਐਲਰਜੀ ਦਾ ਕਾਰਨ ਬਣਦਾ ਹੈ।
ਆਓ ਜਾਣੀਏ ਕਿ ਇਸ ਬਾਰੇ ਚਮੜੀ ਦੇ ਮਾਹਿਰ ਕੀ ਕਹਿੰਦੇ ਹਨ?
ਚਮੜੀ ਦੇ ਮਾਹਿਰ ਡਾ. ਆਯੁਸ਼ ਪਾਂਡੇ ਦੱਸਦੇ ਹਨ ਕਿ ਹਿਸਟਾਮਾਈਨ ਨਾਂ ਦੇ ਪਦਾਰਥ ਦੀ ਉਤਪੱਤੀ ਹੋਣ ਕਰਕੇ ਚਮੜੀ ਵਿੱਚ ਐਲਰਜੀ ਜਾਂ ਖੁਜਲੀ ਵਧਣ ਲੱਗ ਪੈਂਦੀ ਹੈ। ਇਹ ਹੀ ਸਬੱਬ ਬਣਦਾ ਹੈ ਕਿ ਐਲਰਜੀ ਦੇ ਲੱਛਣ ਤੇਜ਼ ਹੋ ਜਾਂਦੇ ਹਨ।
ਸਭ ਤੋਂ ਪਹਿਲੀ ਕਿਸਮ ਐਟੌਪਿਕ ਡਰਮਟਾਈਟਿਸ ਹੁੰਦੀ ਹੈ, ਜਿਸ ਵਿੱਚ ਸਰੀਰ ਬਾਹਰਲੇ ਕਿਸੇ ਵੀ ਪਦਾਰਥ ਖਿਲਾਫ ਜ਼ਿਆਦਾ ਰਿਐਕਟ ਕਰਦਾ ਹੈ। ਅੰਦਰੋਂ ਸੈੱਲਸ ਇਕ ਐਸਾ ਰਸਾਇਣ ਬਣਾਉਂਦੇ ਹਨ ਜੋ ਉਨ੍ਹਾਂ ਪਦਾਰਥਾਂ ਨਾਲ ਲੜ ਸਕੇ, ਪਰ ਇਸ ਰਸਾਇਣਕ ਕਾਰਵਾਈ ਦੌਰਾਨ ਚਮੜੀ ਵਿੱਚ ਖੁਜਲੀ ਹੋਣ ਲੱਗ ਜਾਂਦੀ ਹੈ। ਦੂਜੀ ਕਿਸਮ ਕਾਂਟੈਕਟ ਡਰਮਟਾਈਟਿਸ ਹੁੰਦੀ ਹੈ, ਜਿਸ ਵਿੱਚ ਕਿਸੇ ਧਾਤੂ — ਜਿਵੇਂ ਕਿ ਨਿਕਲ, ਆਇਰਨ, ਸੋਨਾ, ਕੈਡਮੀਅਮ ਜਾਂ ਡਾਇਮੰਡ — ਨਾਲ ਸੰਪਰਕ ਹੋਣ 'ਤੇ ਚਮੜੀ ਵਿੱਚ ਐਲਰਜੀ ਹੋਣ ਲੱਗ ਜਾਂਦੀ ਹੈ।
ਖੁਜਲੀ ਅਤੇ ਐਲਰਜੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਓਟਮੀਲ (ਦਲੀਆ) ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੁਹਾਨੂੰ ਕਰਨਾ ਕੇਵਲ ਇਹ ਹੈ ਕਿ ਲਗਭਗ 2 ਕੱਪ ਕੱਚਾ ਦਲੀਆ ਲਵੋ ਅਤੇ ਇਸਨੂੰ ਥੋੜ੍ਹੇ ਕੋਸੇ ਪਾਣੀ ਵਿੱਚ ਮਿਲਾ ਲਵੋ। ਦਲੀਆ ਇੱਕ ਬਹੁਤ ਵਧੀਆ ਚੋਣ ਹੈ, ਕਿਉਂਕਿ ਇਸ ਵਿੱਚ ਸੋਜ-ਘਟਾਉਣ ਵਾਲੀਆਂ ਗੁਣਤਾਵਾਂ ਹੁੰਦੀਆਂ ਹਨ ਅਤੇ ਇਹ ਚਮੜੀ ਨੂੰ ਠੰਡਕ ਪਹੁੰਚਾਉਂਦੇ ਹੋਏ ਖੁਜਲੀ ਤੋਂ ਰਾਹਤ ਦੇ ਸਕਦਾ ਹੈ।
ਖੁਜਲੀ ਅਤੇ ਚਮੜੀ 'ਤੇ ਹੋਣ ਵਾਲੇ ਦਾਨਿਆਂ ਲਈ ਐਲੋਵੀਰਾ ਜੈਲ ਸਭ ਤੋਂ ਵਧੀਆ ਵਿਕਲਪ ਹੈ। ਇਸਨੂੰ ਦਿਨ ਵਿੱਚ 2 ਤੋਂ 3 ਵਾਰੀ ਲਗਾਉਣਾ ਚੰਗਾ ਰਹਿੰਦਾ ਹੈ, ਕਿਉਂਕਿ ਇਸ ਵਿੱਚ ਠੰਡਕ ਅਤੇ ਆਰਾਮ ਦੇਣ ਵਾਲੇ ਗੁਣ ਹੁੰਦੇ ਹਨ। ਇਹ ਨਾ ਸਿਰਫ਼ ਖੁਜਲੀ ਅਤੇ ਦਾਨਿਆਂ ਤੋਂ ਰਾਹਤ ਦਿੰਦਾ ਹੈ, ਸਗੋਂ ਸੋਜ ਵੀ ਘਟਾਉਂਦਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ