1980 ’ਚ ਦੋਵਾਂ ਦਾ ਵਿਆਹ ਹੋਇਆ ਸੀ। ਹਿੰਦੂ ਮੈਰਿਜ ਐਕਟ ਮੁਤਾਬਕ ਪਹਿਲੀ ਪਤਨੀ ਦੇ ਹੁੰਦੇ ਦੂਜਾ ਵਿਆਹ ਸੰਭਵ ਨਹੀਂ ਸੀ, ਇਸ ਲਈ ਧਰਮਿੰਦਰ ਨੇ ਇਸਲਾਮ ਕਬੂਲ ਕਰ ਲਿਆ ਅਤੇ ਉਸ ਤੋਂ ਬਾਅਦ ਹੇਮਾ ਨਾਲ ਵਿਆਹ ਕਰਵਾ ਲਿਆ। ਹੇਮਾ ਨਾਲ ਵਿਆਹ ਕਰਨ ਲਈ ਧਰਮਿੰਦਰ ਨੇ ਨਾ ਸਿਰਫ਼ ਆਪਣਾ ਧਰਮ ਬਦਲਿਆ, ਸਗੋਂ ਉਨ੍ਹਾਂ ਨੇ ਅਦਾਕਾਰਾ ਲਈ ਆਪਣਾ ਪਸੰਦੀਦਾ ਨਾਨ-ਵੈਜ ਖਾਣਾ ਵੀ ਛੱਡ ਦਿੱਤਾ। ਇਸ ਗੱਲ ਦਾ ਖ਼ੁਲਾਸਾ ਦੋਵਾਂ ਦੀ ਧੀ ਈਸ਼ਾ ਦਿਓਲ ਨੇ ਇਕ ਇੰਟਰਵਿਊ ’ਚ ਕੀਤਾ ਸੀ। ਇਸ਼ਾ ਨੇ ਦੱਸਿਆ ਸੀ ਕਿ ਮੇਰੇ ਪਿਤਾ ਨੇ ਮਾਂ ਲਈ ਖਾਣ-ਪੀਣ ਦੀਆਂ ਆਦਤਾਂ ਬਦਲ ਦਿੱਤੀਆਂ ਸਨ। ਇਸ ਲਈ ਉਨ੍ਹਾਂ ਦਾ ਵਿਆਹ ਨਾ ਸਿਰਫ਼ ਮੇਰੇ ਲਈ ਸਗੋਂ ਪੂਰੀ ਦੁਨੀਆ ਲਈ ਪ੍ਰੇਰਨਾਦਾਇਕ ਹੈ।
ਹੇਮਾ ਮਾਲਿਨੀ ਇਸ ਸਮੇਂ ਰਾਜਨੀਤੀ ਵਿੱਚ ਸਰਗਰਮ ਹੈ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੈ। ਨਾਮਜ਼ਦਗੀ ਦੌਰਾਨ ਦਾਇਰ ਕੀਤੇ ਗਏ ਹਲਫ਼ਨਾਮੇ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ ₹122.19 ਕਰੋੜ ਹੈ ਅਤੇ ਕੁੱਲ ਜਾਇਦਾਦ ₹123.6 ਕਰੋੜ ਹੈ।
ਹੇਮਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਕ ਤਾਮਿਲ ਫ਼ਿਲਮ ਨਾਲ ਕੀਤੀ ਸੀ। ਆਪਣੀ ਪਹਿਲੀ ਫ਼ਿਲਮ ਮਿਲਣ ਤੱਕ ਦਾ ਉਨ੍ਹਾਂ ਦਾ ਸਫ਼ਰ ਉਤਰਾਅ-ਚੜ੍ਹਾਅ ਨਾਲ ਭਰਿਆ ਰਿਹਾ। ਹੇਮਾ ਫ਼ਿਲਮਾਂ ਲਈ ਆਡੀਸ਼ਨ ਦੇਣ ਜਾਂਦੀ ਸੀ ਪਰ ਰਿਜੈਕਟ ਹੋ ਗਈ। ਜਦੋਂ ਹੇਮਾ ਨੂੰ ਪਹਿਲੀ ਵਾਰ ਤਾਮਿਲ ਫ਼ਿਲਮ '’ਚ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਫ਼ਿਲਮ ਨਿਰਦੇਸ਼ਕ ਨੇ ਉਨ੍ਹਾਂ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਉਹ ਬਹੁਤ ਪਤਲੀ ਹੈ ਅਤੇ ਹੀਰੋਇਨ ਨਹੀਂ ਬਣ ਸਕਦੀ। ਇਸ ਗੱਲ ਤੋਂ ਉਸ ਦੀ ਮਾਂ ਬਹੁਤ ਦੁੱਖ ਹੋਈ ਪਰ ਹੇਮਾ ਨੂੰ ਇਸ ਗੱਲ ਤੋਂ ਰਾਹਤ ਮਿਲੀ ਕਿ ਉਨ੍ਹਾਂ ਨੂੰ ਹੁਣ ਫ਼ਿਲਮਾਂ ’ਚ ਕੰਮ ਨਹੀਂ ਕਰਨਾ ਪਵੇਗਾ। ਪਰ ਜਦੋਂ ਹੇਮਾ ਨੇ ਆਪਣੀ ਮਾਂ ਨੂੰ ਇਨ੍ਹਾਂ ਗੱਲਾਂ ਤੋਂ ਦੁਖੀ ਅਤੇ ਪਰੇਸ਼ਾਨ ਦੇਖਿਆ ਤਾਂ ਉਨ੍ਹਾਂ ਨੇ ਮਨ ’ਚ ਫੈਸਲਾ ਕੀਤਾ ਕਿ ਮੈਂ ਐਕਟਿੰਗ ਕਰਕੇ ਦਿਖਾਵਾਂਗੀ ਅਤੇ ਮੇਰਾ ਨਾਂ ਵੀ ਹੇਮਾ ਮਾਲਿਨੀ ਹੀ ਰਹੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਤਾਮਿਲ ਫ਼ਿਲਮਾਂ ’ਚ ਛੋਟੇ ਰੋਲ ਕੀਤੇ
ਫ਼ਿਲਮਾਂ ’ਚ ਕਾਫ਼ੀ ਨਾਮ ਕਮਾਉਣ ਤੋਂ ਬਾਅਦ ਹੇਮਾ ਮਾਲਿਨੀ ਨੇ ਰਾਜਨੀਤੀ ਵੱਲ ਰੁਖ ਕੀਤਾ। ਉਹ 2004 ’ਚ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਈ। ਇਸ ਤੋਂ ਬਾਅਦ ਉਹ ਇਸ ਪਾਰਟੀ ਦੇ ਸਮਰਥਨ ਨਾਲ ਰਾਜ ਸਭਾ ਦੀ ਮੈਂਬਰ ਵੀ ਬਣੀ। ਰਾਜ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਹੇਮਾ 2 ਵਾਰ ਲੋਕ ਸਭਾ ਮੈਂਬਰ ਵੀ ਚੁਣੀ ਗਈ ਸੀ। ਉਨ੍ਹਾਂ ਨੇ 2014 ’ਚ ਪਹਿਲੀ ਵਾਰ ਮਥੁਰਾ ਤੋਂ ਚੋਣ ਲੜੀ ਅਤੇ ਜਿੱਤੀ। ਫਿਰ 2019 ਅਤੇ 2024 ਵਿਚ ’ਚ ਮੁੜ ਇਸੇ ਸੀਟ ਤੋਂ ਜਿੱਤ ਦਰਜ ਕੀਤੀ ਅਤੇ ਐੱਮ.ਪੀ. ਬਣੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ