ਅਸਲੀ ਤੇ ਨਕਲੀ ਪਨੀਰ 'ਚ ਕੀ ਹੁੰਦਾ ਹੈ ਫਰਕ, ਵਾਇਰਲ ਵੀਡੀਓ ਦਾ ਤੁਸੀਂ ਵੀ ਜਾਣੋ ਸੱਚ
ਨੈਸ਼ਨਲ ਡੈਸਕ- ਬਜ਼ਾਰ 'ਚ ਨਕਲੀ ਪਨੀਰ ਵੇਚਿਆ ਜਾ ਰਿਹਾ ਹੈ। ਪਨੀਰ ਖਾਣਾ ਲੋਕਾਂ ਨੂੰ ਬਹੁਤ ਪਸੰਦ ਹੈ ਅਤੇ ਪਨੀਰ ਨਾਲ ਜੁੜੇ ਖਾਣ ਵਾਲੀਆਂ ਚੀਜ਼ਾਂ ਬਹੁਤ ਪਸੰਦ ਹਨ। ਇਸ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸ਼ਖਸ ਬਰੈੱਡ ਪਕੌੜਾ 'ਚ ਪਏ ਪਨੀਰ ਦਾ ਲਾਈਵ ਟੈਸਟ ਕਰ ਰਿਹਾ ਹੈ ਅਤੇ ਦੱਸ ਰਿਹਾ ਹੈ ਕਿਸ ਤਰ੍ਹਾਂ ਲੋਕ ਨਕਲੀ ਪਨੀਰ ਦਾ ਸੇਵਨ ਕਰ ਰਹੇ ਹਨ। ਨਿਖਿਲ ਸੈਣੀ ਦੇ 'ਬਰੈੱਡ ਪੌਕੜਾ ਕੁਆਲਿਟੀ ਚੈੱਕ' ਵਾਲੇ ਵੀਡੀਓ ਨੂੰ ਇੰਸਟਾਗ੍ਰਾਮ 'ਤੇ 1.8 ਕਰੋੜ ਵਿਊਜ਼ ਮਿਲ ਚੁੱਕੇ ਹਨ। ਵਾਇਰਲ ਵੀਡੀਓ 'ਚ ਉਹ ਬਰੈੱਡ ਪਕੌੜੇ 'ਚੋਂ ਪਨੀਰ ਕੱਢਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਪਨੀਰ ਚੈੱਕ ਕਰਨ ਲਈ ਕੋਸੇ ਪਾਣੀ ਅਤੇ ਆਇਓਡੀਨ ਲਿਕੁਇਡ ਦਾ ਇਸਤੇਮਾਲ ਕੀਤਾ। ਪਨੀਰ ਕਾਲਾ ਹੋ ਗਿਆ। ਇਸ ਤੋਂ ਬਾਅਦ ਇਕ ਹੋਰ ਪਨੀਰ ਦੇ ਟੁਕੜੇ ਨੂੰ ਨਿਖਿਲ ਸੈਣੀ ਨੇ ਇੰਝ ਹੀ ਜਾਂਚਿਆ। ਇਸ ਵਾਰ ਪਨੀਰ ਦਾ ਟੁਕੜਾ ਕਾਲਾ ਨਹੀਂ ਹੋਇਆ। ਨਿਖਿਲ ਅਨੁਸਾਰ, ਇਸ ਤੋਂ ਸਾਫ਼ ਹੋਇਆ ਕਿ ਜੋ ਪਨੀਰ ਦਾ ਟੁਕੜਾ ਕਾਲਾ ਹੋਇਆ ਸੀ, ਉਹ ਨਕਲੀ ਸੀ ਅਤੇ ਜਿਸ 'ਤੇ ਜ਼ਿਆਦਾ ਅਸਰ ਨਹੀਂ ਹੋਇਆ, ਉਹ ਸਹੀ ਪਨੀਰ ਸੀ। ਨਿਖਿਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ 30 ਰੁਪਏ 'ਚ ਪਨੀਰ ਵਾਲਾ ਬਰੈੱਡ ਪਕੌੜਾ ਲੋਕ ਬਹੁਤ ਸ਼ੌਂਕ ਨਾਲ ਖਾਂਦੇ ਹਨ, ਹੁਣ ਨਕਲੀ ਪਨੀਰ ਨਹੀਂ ਤਾਂ ਕੀ ਮਿਲੇਗਾ? ਇਕ ਨੇ ਲਿਖਿਆ ਕਿ ਇਹ ਟੈਸਟ ਹੀ ਗਲਤ ਹੈ, ਇਸ ਤਰ੍ਹਾਂ ਨਕਲੀ ਪਨੀਰ ਦੀ ਸੱਚਾਈ ਨਹੀਂ ਪਤਾ ਲੱਗ ਸਕਦੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ