ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ
ਜਲੰਧਰ/ਲੁਧਿਆਣਾ- ਪੰਜਾਬ 'ਚ ਇਸ ਵਾਰ ਮਾਰਚ ਦਾ ਮਹੀਨਾ ਪਿਛਲੇ 13 ਸਾਲ ਦੇ ਰਿਕਾਰਡ 'ਚ ਕਾਫ਼ੀ ਠੰਡਾ ਬੀਤਿਆ ਹੈ। ਹਾਲਾਂਕਿ ਗਰਮੀ ਦੇ ਮਹੀਨੇ ਦੀ ਸ਼ੁਰੂਆਤ ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ 13 ਸਾਲ 'ਚ ਇਸ ਵਾਰ ਦਿਨ ਦਾ ਤਾਪਮਾਨ ਔਸਤ ਸਾਰੇ ਜ਼ਿਲ੍ਹਿਆਂ 'ਚ 27-28 ਡਿਗਰੀ ਤੱਕ ਹੀ ਦਰਜ ਹੋਇਆ, ਜੋ ਪਿਛਲੇ 13 ਸਾਲ ਦੇ ਰਿਕਾਰਡ 'ਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 2022 'ਚ ਔਸਤ 29.7 ਤੋਂ 31.8 ਡਿਗਰੀ ਤੱਕ ਔਸਤ ਪਾਰਾ ਰਿਕਾਰਡ ਹੋਇਆ ਸੀ ,ਜੋ ਇਹ ਲੰਘੇ 13 ਸਾਲ 'ਚ ਸਭ ਤੋਂ ਘੱਟ ਰਿਕਾਰਡ ਹੋਇਆ ਸੀ । ਦੋ ਸਾਲ ਦੇ ਫਰਕ 'ਚ ਹੀ 3 ਤੋਂ 4 ਡਿਗਰੀ ਤਾਪਮਾਨ ਅਤੇ ਗਿਰਾਵਟ ਲੈਂਦੇ ਹੋਏ ਮਾਰਚ ਦਾ ਗਰਮੀ ਵਾਲਾ ਮਹੀਨਾ ਰਾਹਤ ਵਾਲਾ ਬੀਤਿਆ ਹੈ।
ਅਪ੍ਰੈਲ ਦਾ ਪਹਿਲਾ ਹਫ਼ਤਾ ਵੀ ਰਾਹਤ ਭਰਿਆ ਹੀ ਰਹੇਗਾ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਇਸ ਵੱਡੇ ਬਦਲਾਅ ਦੇ ਪਿੱਛੇ ਕਾਰਨ ਇਹ ਹੈ ਕਿ ਸੂਬੇ 'ਚ ਮਾਰਚ ਵਿੱਚ 4 ਡਬਲਿਊ. ਡੀ. ਐਕਟਿਵ ਹੋਏ। ਸ਼ੁਰੂਆਤ 'ਚ ਅਤੇ ਆਖਰੀ ਦਿਨਾਂ 'ਚ ਐਕਟਿਵ ਹੋਏ ਡਬਲਿਊ. ਡੀ. ਨੇ ਤਾਪਮਾਨ ਨੂੰ ਜ਼ਿਆਦਾ ਵੱਧਣ ਨਹੀਂ ਦਿੱਤਾ। ਸਭ ਤੋਂ ਹਾਈਐਸਟ ਪਾਰਾ ਆਖ਼ਰੀ ਦਿਨਾਂ ਵਿੱਚ ਅੰਮ੍ਰਿਤਸਰ 'ਚ 32.4 ਡਿਗਰੀ ,ਲੁਧਿਆਣਾ 'ਚ 33.6 ਡਿਗਰੀ ਅਤੇ ਪਟਿਆਲਾ 'ਚ 35.3 ਡਿਗਰੀ ਤੱਕ ਰਿਹਾ, ਜਦਕਿ ਬਾਕੀ ਦੇ ਪੂਰੇ ਮਹੀਨੇ 'ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੋਂ ਹੇਠਾਂ ਰਿਹਾ ।
ਕਣਕ ਦੀ ਅਗੇਤੀ ਫ਼ਸਲ 'ਤੇ ਮਾਰਚ 'ਚ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਦਾ ਪ੍ਰਭਾਵ ਪਿਆ ਹੈ। ਜੋ ਸਬਜ਼ੀਆਂ ਪੱਕਣ ਵਾਲੀਆਂ ਹਨ, ਉਨ੍ਹਾਂ 'ਤੇ ਵੀ ਕੁੱਝ ਅਸਰ ਪਿਆ ਹੈ। ਬਾਗਵਾਨੀ ਦੀ ਫ਼ਸਲਾਂ 'ਚ ਜੇਕਰ ਬਾਗ਼ 'ਚ ਪਾਣੀ ਭਰਿਆ ਹੈ ਅਤੇ ਹੁਣ ਵੀ ਨਹੀਂ ਕੱਢਿਆ ਗਿਆ ਹੈ ਤਾਂ ਫ਼ਸਲ ਦੀ ਉਪਜ ਪ੍ਰਭਾਵਿਤ ਹੋਵੇਗੀ। ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤੇਜ਼ ਹਵਾ ਚੱਲਣ 'ਤੇ ਸਿੰਚਾਈ ਨਾ ਕਰਨ। ਸਮੇਂ 'ਤੇ ਬੀਜੀ ਗਈ ਫ਼ਸਲ 'ਚ ਸਿੰਚਾਈ ਤਾਪਮਾਨ ਨੂੰ ਵੇਖ ਕੇ ਹੀ ਕਰਨ।
ਪੰਜਾਬ ਵਿੱਚ ਨਵਾਂ ਵੈਸਟਰਨ ਡਿਸਟਰਬੈਂਸ ਅਪ੍ਰੈਲ ਦੇ ਸ਼ੁਰੂਆਤੀ ਦਿਨਾਂ 'ਚ ਵੇਖਣ ਨੂੰ ਮਿਲੇਗਾ । 3 ਤੋਂ 5 ਅਪ੍ਰੈਲ ਤੱਕ ਬੱਦਲ ਛਾਏ ਰਹਿਣਗੇ । ਮੌਸਮ 'ਚ ਹਲਕਾ ਬਦਲਾਅ ਆ ਸਕਦਾ ਹੈ । ਉਥੇ ਹੀ ਹਿਮਾਚਲ 'ਚ ਅੱਜ ਤੋਂ 5 ਅਪ੍ਰੈਲ ਤੱਕ ਮੀਂਹ- ਬਰਫ਼ਬਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ