ਹਾਕੀ: ਭਾਰਤੀ ਪੁਰਸ਼ਾਂ ਨੇ ਸਪੇਨ ਨੂੰ 2-0 ਨਾਲ ਹਰਾਇਆ
ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਦੇ ਇੱਕ ਮੈਚ ਵਿੱਚ ਅੱਜ ਇੱਥੇ ਸਪੇਨ ਨੂੰ 2-0 ਨਾਲ ਹਰਾ ਕੇ ਇਕ ਸ਼ਾਨਦਾਰ ਵਾਪਸੀ ਕੀਤੀ। ਸ਼ਨਿਚਰਵਾਰ ਨੂੰ ਹੋਏ ਇਸ ਗੇੜ ਦੇ ਪਹਿਲੇ ਮੈਚ ਵਿੱਚ ਭਾਰਤ ਸੁਖਜੀਤ ਸਿੰਘ ਦੇ ਗੋਲ ਰਾਹੀਂ ਲੀਡ ਲੈਣ ਦੇ ਬਾਵਜੂਦ ਸਪੇਨ ਤੋਂ 1-3 ਨਾਲ ਹਾਰ ਗਿਆ ਸੀ। ਹਾਲਾਂਕਿ, ਅੱਜ ਐਤਵਾਰ ਨੂੰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਇਸ ਮੈਚ ਵਿੱਚ ਜ਼ਿਆਦਾਤਰ ਸਮਾਂ ਭਾਰਤ ਨੇ ਵਿਰੋਧੀ ਟੀਮ ’ਤੇ ਦਬਾਅ ਬਣਾ ਕੇ ਰੱਖਿਆ ਅਤੇ ਟੀਮ ਵੱਲੋਂ ਮਨਦੀਪ ਸਿੰਘ (32ਵੇਂ ਮਿੰਟ) ਤੇ ਦਿਲਪ੍ਰੀਤ ਸਿੰਘ (39ਵੇਂ ਮਿੰਟ) ਰਾਹੀਂ ਦੋ ਗੋਲ ਕੀਤੇ ਗਏ। ਭਾਰਤ ਦਾ ਅਗਲਾ ਮੈਚ ਮੰਗਲਵਾਰ ਨੂੰ ਜਰਮਨੀ ਨਾਲ ਹੋਵੇਗਾ। -ਪੀਟੀਆਈ
ਭੁਬਨੇਸ਼ਵਰ: ਭਾਰਤੀ ਮਹਿਲਾ ਹਾਕੀ ਟੀਮ ਐੱਫਆਈਐੱਚ ਪ੍ਰੋ ਲੀਗ ਦੇ ਮੈਚ ’ਚ ਅੱਜ ਇੰਗਲੈਂਡ ਤੋਂ ਸ਼ੂਟ-ਆਊਟ ’ਚ 1 ਦੇ ਮੁਕਾਬਲੇ 2 ਗੋਲਾਂ ਨਾਲ ਹਾਰ ਗਈ ਜਦਕਿ ਨਿਰਧਾਰਤ ਸਮੇਂ ਤੱਕ ਸਕੋਰ 2-2 ਗੋਲਾਂ ਨਾਲ ਬਰਾਬਰ ਸੀ। ਇੰਗਲੈਂਡ ਲਈ ਨਿਰਧਾਰਤ ਸਮੇਂ ’ਚ ਪੇਜੀ ਗਿਲਟ ਅਤੇ ਟੈਸਾ ਹਾਵਰਡ ਨੇ ਪੈਨਲਟੀ ਕਾਰਨਰ ’ਤੇ ਗੋਲ ਕੀਤੇ। ਭਾਰਤ ਵੱਲੋਂ ਨਵਨੀਤ ਕੌਰ ਨੇ ਪੈਨਲਟੀ ਸਟਰੋਕ ’ਤੇ ਗੋਲ ਕੀਤਾ ਜਦਕਿ ਰੁਤੁਜਾ ਦਾਦੋਸਾ ਪਿਸਲ ਨੇ ਫੀਲਡ ਗੋਲ ਕੀਤਾ। ਸ਼ੂਟ-ਆਊਟ ’ਚ ਨਵਨੀਤ ਹੀ ਭਾਰਤ ਲਈ ਗੋਲ ਕਰ ਸਕੀ ਜਦਕਿ ਕਪਤਾਨ ਸਲੀਮਾ ਟੇਟੇ, ਸੁਨੇਲਿਤਾ ਟੋਪੋ ਅਤੇ ਲਾਲਰੇਮਸਿਆਮੀ ਨਾਕਾਮ ਰਹੇ।
ਭੁਬਨੇਸ਼ਵਰ: ਸਪੇਨ ਨੇ ਐੱਫਆਈਐੱਚ ਮਹਿਲਾ ਪ੍ਰੋ ਲੀਗ ’ਚ ਅੱਜ ਜਰਮਨੀ ਨੂੰ 2-1 ਨਾਲ ਹਰਾ ਦਿੱਤਾ। ਲੂਸੀਆਨਾ ਮੋਲਿਨਾ ਨੇ ਤੀਜੇ ਕੁਆਰਟਰ ਵਿੱਚ ਜੇਤੂ ਗੋਲ ਦਾਗ ਕੇ ਸਪੇਨ ਨੂੰ ਜਿੱਤ ਦਿਵਾਈ। ਜਰਮਨੀ ਲਈ ਐਨਾ ਕਰੈਸਕੇਨ ਨੇ ਪਹਿਲੇ ਹੀ ਮਿੰਟ ’ਚ ਗੋਲ ਕਰ ਦਿੱਤਾ ਪਰ ਪਹਿਲੇ ਕੁਆਰਟਰ ਦੇ ਅੰਤ ਤੱਕ ਸੋਫੀਓ ਰੋਗੋਸਕੀ ਨੇ ਸਪੇਨ ਲਈ ਬਰਾਬਰੀ ਦਾ ਗੋਲ ਦਾਗਿਆ। ਦੂਜੇ ਕੁਆਰਟਰ ’ਚ ਸਪੇਨ ਦੀ ਕਲਾਰਾ ਬਾਡੀਆ ਨੂੰ ਗਰੀਨ ਕਾਰਡ ਮਿਲਿਆ ਜਦਕਿ ਕੋਈ ਟੀਮ ਗੋਲ ਨਾ ਕਰ ਸਕੀ।
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ