ਫੁੱਟਬਾਲਰ ਨੇਮਾਰ ਨੂੰ 8.16 ਅਰਬ ਰੁਪਏ ਦੀ ਆਫ਼ਰ, ਇਸ ਕਲੱਬ ’ਚ ਜਾਣਾ ਲੱਗਭਗ ਤੈਅ
ਸਾਊਦੀ ਅਰਬ ਦੀ ਘਰੇਲੂ ਫੁੱਟਬਾਲ ਫ੍ਰੈਂਚਾਈਜ਼ੀ ਅਲ ਹਿਲਾਲ (Al Hilal) ਨੇ ਬ੍ਰਾਜ਼ੀਲ ਦੇ ਧਾਕੜ ਫੁੱਟਬਾਲ ਖਿਡਾਰੀ ਨੇਮਾਰ ਲਈ ਸੋਮਵਾਰ ਨੂੰ ਪੈਰਿਸ ਸੇਂਟ ਜਰਮਨ ਨਾਲ ਕਥਿਤ ਤੌਰ ’ਤੇ 90 ਮਿਲੀਅਨ ਯੂਰੋ (8.16 ਅਰਬ ਰੁਪਏ ਜਾਂ ਲੱਗਭਗ 100 ਮਿਲੀਅਨ ਡਾਲਰ) ਦੇ ਕਰਾਰ ’ਤੇ ਸਹਿਮਤੀ ਜਤਾ ਦਿੱਤੀ।
ਅਲ ਹਿਲਾਲ ਦੀ ਇਸ ਵੱਡੀ ਰਕਮ ਲਈ ਸਹਿਮਤੀ ਜਤਾਉਣ ਤੋਂ ਬਾਅਦ ਨੇਮਾਰ ਦਾ ਸਾਊਦੀ ਪ੍ਰੋ ਲੀਗ ’ਚ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਹ ਰਕਮ ਤੇਲ-ਖ਼ੁਸ਼ਹਾਲ ਦੇਸ਼ ਵੱਲੋਂ ਸਮਰਥਿਤ ਲੀਗ ਲਈ ਉੱਚ ਪੱਧਰੀ ਫੁੱਟਬਾਲ ਪ੍ਰਤਿਭਾਵਾਂ ’ਤੇ ਖਰਚ ਕਰਨ ਦਾ ਇਕ ਰਿਕਾਰਡ ਹੋਵੇਗਾ। ਅਲ ਹਿਲਾਲ ਆਖਿਰਕਾਰ ਰਿਯਾਦ ’ਚ ਆਪਣੇ ਸ਼ਹਿਰ ਦੇ ਵਿਰੋਧੀ ਅਲ ਨਾਸਰ ਨਾਲ ਬਰਾਬਰੀ ਕਰਨ ਲਈ ਇਸ ਕਰਾਰ ’ਤੇ ਦਸਤਖ਼ਤ ਕਰਨ ਲਈ ਤਿਆਰ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ