ਬਹੁਤ ਸਾਰੇ ਲੋਕ ਸਵੇਰ ਦੇ ਸਮੇਂ ਜੌਗਿੰਗ ਕਰਦੇ ਹਨ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦੀ ਹੈ। ਰੋਜ਼ਾਨਾ 20 ਤੋਂ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਤੰਦਰੁਸਤ ਅਤੇ ਫਿੱਟ ਰਹਿੰਦਾ ਹੈ ਅਤੇ ਬੀਮਾਰੀਆਂ ਦੂਰ ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਭਾਰ ਘੱਟ ਹੁੰਦਾ ਹੈ ਅਤੇ ਤੁਹਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਜੇਕਰ ਤੁਹਾਡੀ ਉਮਰ 30 ਸਾਲ ਤੋਂ ਵੱਧ ਹੈ ਤਾਂ ਤੁਹਾਨੂੰ ਜੌਗਿੰਗ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਜੌਗਿੰਗ ਨਾਲ ਕਰਦੇ ਹਨ, ਜਦਕਿ ਕਈ ਰਾਤ ਨੂੰ ਜਾਗਿੰਗ ਕਰਦੇ ਹਨ। ਜੌਗਿੰਗ ਕਰਨ ਨਾਲ ਸਰੀਰ ਨੂੰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਤੁਹਾਨੂੰ ਦੱਸਾਂਗੇ....
ਸਾਰਾ ਦਿਨ ਕੰਮ ਵਿੱਚ ਵਿਅਸਥ ਹੋਣ ਕਾਰਨ ਸਾਨੂੰ ਕੰਮ ਸੰਬੰਧੀ ਚਿੰਤਾਵਾਂ ਜਾਂ ਸਮੱਸਿਆਵਾਂ ਹੋਣ ਲੱਗਦੀਆਂ ਹਨ, ਜਿਸ ਕਾਰਨ ਅਸੀਂ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਤਣਾਅ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਜੌਗਿੰਗ ਕਰਨੀ ਬਹੁਤ ਜ਼ਰੂਰੀ ਹੈ। ਜੌਗਿੰਗ ਕਰਨ ਨਾਲ ਸਰੀਰ ਵਿੱਚੋਂ ਐਂਡੋਰਫਿਨ ਨਾਮਕ ਹਾਰਮੋਨ ਨਿਕਲਦੇ ਹਨ, ਜੋ ਸਰੀਰ ਨੂੰ ਤਣਾਅ ਮੁਕਤ ਕਰ ਦਿੰਦੇ ਹਨ।
ਸਾਰਾ ਦਿਨ ਕੰਮ ਕਰਨ ਕਰਕੇ ਸਰੀਰ ਥੱਕ ਜਾਂਦਾ ਹੈ, ਜਿਸ ਨਾਲ ਰਾਤ ਦੇ ਸਮੇਂ ਨੀਂਦ ਚੰਗੀ ਨਹੀਂ ਆਉਂਦੀ। ਕਈ ਵਾਰ ਕੰਮ ਦੀ ਚਿੰਤਾ ਹੋਣ ਕਾਰਨ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਹਾਲਤ ਵਿੱਚ ਜੌਗਿੰਗ ਕਰਨੀ ਚਾਹੀਦੀ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਥਕਾਵਟ, ਚਿੰਤਾ ਅਤੇ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ, ਜਿਸ ਨਾ ਚੰਗੀ ਨੀਂਦ ਆਉਂਦੀ ਹੈ।
ਰੋਜ਼ਾਨਾ ਜੌਗਿੰਗ ਕਰਨ ਨਾਲ ਮੋਟਾਪਾ ਦੂਰ ਹੁੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਦੀ ਬੇਲੋੜੀ ਚਰਬੀ ਬਰਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਮੋਟਾਪਾ ਅਤੇ ਭਾਰ ਵਧਣ ਦੀ ਸਮੱਸਿਆ ਦੂਰ ਹੁੰਦੀ ਹੈ। ਜੌਗਿੰਗ ਕਰਨ ਨਾਲ ਸਾਡਾ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ।
ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਜੌਗਿੰਗ ਕਰਨ ਤੋਂ ਬਾਅਦ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ, ਜਿਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਜੌਗਿੰਗ ਕਰਨ ਨਾਲ ਨਾਸ਼ਤਾ ਵੀ ਜਲਦੀ ਹਜ਼ਮ ਹੁੰਦਾ ਹੈ, ਜਿਸ ਨਾਲ ਸਰੀਰਕ ਊਰਜਾ ਵੱਧਦੀ ਹੈ।
ਸਵੇਰ ਦੇ ਸਮੇਂ ਰੋਜ਼ਾਨਾ ਜੌਗਿੰਗ ਕਰਨ ਨਾਲ ਸਰੀਰ ਵਿੱਚ ਆਕਸੀਜਨ ਦੀ ਘਾਟ ਨਹੀਂ ਹੁੰਦੀ। ਇਸ ਨਾਲ ਦਿਲ ਦੀ ਧੜਕਣ ਵੱਧਦੀ ਹੈ ਅਤੇ ਸਰੀਰ ਵਿੱਚ ਖੂਨ ਦਾ ਸੰਚਾਰ ਚੰਗੇ ਤਰੀਕੇ ਨਾਲ ਹੁੰਦਾ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ 30 ਮਿੰਟ ਜੌਗਿੰਗ ਕਰਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਵੀ ਕਾਫ਼ੀ ਹੱਦ ਤੱਕ ਰਾਹਤ ਮਿਲਦੀ ਹੈ।
ਰੋਜ਼ਾਨਾ ਸਵੇਰ ਦੇ ਸਮੇਂ ਜੌਗਿੰਗ ਕਰਨ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਜੌਗਿੰਗ ਕਰਨ ਨਾਲ ਗੌਡਿਆਂ ਵਿੱਚ ਹੋਣ ਵਾਲਾ ਦਰਦ ਦੀ ਦੂਰ ਹੋ ਜਾਂਦਾ ਹੈ ਅਤੇ ਸਰੀਰ ਫਿੱਟ ਰਹਿੰਦਾ ਹੈ। ਜੌਗਿੰਗ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ