ਭਾਰਤੀ ਨਿਆਂ ਪ੍ਰਣਾਲੀ ਨੂੰ ਮਿਹਣਾ : 'ਪੁੱਤ, ਉਡੀਕ ਵੀ ਉਡੀਕ ਨੂੰ ਉਡਕਦੀ ਥੱਕ ਗਈ...' Sidhu Moosewala ਦੀ ਮਾਤਾ ਨੇ ਪਾਈ ਭਾਵੁਕ ਪੋਸਟ
Sidhu Moosewala Mother Post : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਨੂੰ ਚਾਰ ਮਹੀਨੇ ਬਾਅਦ ਪੂਰੇ 3 ਸਾਲ ਹੋ ਜਾਣਗੇ। ਇਸੇ ਅਹਿਸਾਸ ਨੂੰ ਲੈ ਕੇ ਮਰਹੂਮ ਗਾਇਕ ਦੀ ਮਾਂ ਨੇ ਆਪਣੇ ਪੁੱਤ ਦੇ ਵਿਛੋੜੇ ਦੇ ਅਹਿਸਾਸ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਪੋਸਟ ਰਾਹੀਂ ਮਾਤਾ ਚਰਨ ਕੌਰ ਨੇ ਪੁੱਤ ਨੂੰ ਯਾਦ ਕਰਦਿਆਂ ਭਾਰਤੀ ਨਿਆਂ ਪ੍ਰਣਾਲੀ ਨੂੰ ਵੀ ਮਿਹਣਾ ਮਾਰਿਆ ਹੈ।
''ਤੇਰੀ ਕਮੀ ਦਾ ਅਹਿਸਾਸ ਗੀਤਾਂ ਰਾਹੀਂ ਪੂਰਾ ਕਰਦੇ ਰਹਾਂਗੇ...'' : ਮਾਤਾ ਚਰਨ ਕੌਰ ਨੇ ਪੋਸਟ ਸਾਂਝੀ ਕਰਦੇ ਲਿਖਿਆ, ''ਪੁੱਤ ਚਾਰ ਮਹੀਨੇ ਨੂੰ ਤਿੰਨ ਸਾਲ ਹੋ ਜਾਣਗੇ ਸਾਨੂੰ ਇੱਕ-ਦੂਜੇ ਤੋਂ ਵਿਛੜਿਆ, ਮੈਂ ਤੇਰੇ ਬਿਨਾਂ ਵੀ ਤੇਰੀਆਂ ਚੀਜ਼ਾਂ ਨਾਲ ਹੀ ਤੇਰਾ ਮੇਰੇ ਨਾਲ ਹੋਣ ਦਾ ਅਹਿਸਾਸ ਜ਼ਿੰਦਾ ਰੱਖਿਆ ਏ, ਪੁੱਤ ਉਡੀਕ ਵੀ ਉਡੀਕ ਉਡੀਕ ਥੱਕ ਗਈ, ਪਤਾ ਨਹੀਂ, ਭਾਰਤੀ ਨਿਆਂ ਪ੍ਰਣਾਲੀ ਦੀਆਂ ਦਹਿਲੀਜ਼ਾਂ ਦੇ ਦਰਵਾਜ਼ੇ ਤੇਰੇ ਜਾਣ ਮਗਰੋਂ ਹੀ ਬਹੁਤੇ ਉੱਚੇ ਹੋ ਗਏ, ਜੋ ਤੇਰੇ ਬੇਕਸੂਰ ਪਰਿਵਾਰ ਦੀ ਇੰਨੇ ਲੰਮੇਂ ਸਮੇਂ ਦੀ ਗੁਹਾਰ ਨੂੰ ਸੁਣ ਨਹੀ ਸਕਦੀ, ਪਰ ਪੁੱਤ, ਮੈਂ ਤੇ ਤੇਰੇ ਬਾਪੂ ਜੀ ਦੇ ਕਦਮ ਕਦੇ ਇਹ ਨਹੀਂ ਕਹਿਣਗੇ ਕਿ ਅਸੀ ਥੱਕ ਗਏ ਹਾਂ, ਕੁਝ ਘੜੀ ਬੈਠ ਜਾਇਏ ਆਪਣੇ ਹੱਥਾਂ ਵਿੱਚ ਫੜੀ ਤੇਰੇ ਬੇਕਸੂਰ ਕਿਰਦਾਰ ਨੂੰ ਇਨਸਾਫ ਦੇਣ ਦੀ ਗੁਹਾਰ ਦੀ ਮੰਗ ਨਾਲ ਏਸ ਜੰਗ ਵਿੱਚ ਡਟੇ ਰਹਾਂਗੇ...ਤੇ ਨਾਲ ਨਾਲ ਜਿਵੇਂ ਤੇਰੇ ਸਾਰੇ ਚਾਹੁਣ ਵਾਲਿਆਂ ਨੇ ਕਦੇ ਸਾਨੂੰ ਇਕੱਲੇ ਨਹੀ ਛੱਡਿਆ, ਤੇਰੀ ਕਮੀ ਦਾ ਅਹਿਸਾਸ ਪੂਰਾ ਕਰਦੇ ਹੋਏ ਉਥੇ ਉਥੇ ਆਪਣੀ ਮੌਜੂਦਗੀ ਤੇਰੇ ਗੀਤਾਂ ਨਾਲ ਪੂਰਦੇ ਰਹਾਂਗੇ ਬੇਟਾ।''

6 ਸ਼ੂਟਰਾਂ ਨੇ ਮੂਸੇਵਾਲਾ ਦਾ ਕੀਤਾ ਸੀ ਕਤਲ : ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀਆਈਪੀ ਸਿਕਿਊਰਿਟੀ ਘਟਾਏ ਜਾਣ ਦੀ ਜਾਣਕਾਰੀ ਆਉਣ ਤੋਂ ਬਾਅਦ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਸੀ। ਜਿਸ 'ਚ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ