ਸਲਮਾਨ ਖ਼ਾਨ ਦੀ 'ਟਾਈਗਰ 3' ਦਾ ਧਾਸੂ ਫਸਟ ਲੁੱਕ ਪੋਸਟਰ ਹੋਇਆ ਰਿਲੀਜ਼
ਯਸ਼ਰਾਜ ਬੈਨਰ ਦੀ ਸਪਾਈ ਥ੍ਰਿਲਰ 'ਟਾਈਗਰ' ਫ੍ਰੈਂਚਾਇਜ਼ੀ ਦੀ ਤੀਜੀ ਕਿਸ਼ਤ ਯਾਨੀ 'ਟਾਈਗਰ 3' ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਆਉਣ ਵਾਲੀ 'ਟਾਈਗਰ 3' ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਫੈਨਜ਼ ਦੇ ਉਤਸ਼ਾਹ ਦੇ ਲੈਵਲ 'ਚ ਹੋਰ ਇਜ਼ਾਫ਼ਾ ਹੋਣ ਜਾ ਰਿਹਾ ਹੈ, ਕਿਉਂਕਿ ਸ਼ਨਿਚਰਵਾਰ ਨੂੰ 'ਟਾਈਗਰ 3' ਦਾ ਪਹਿਲਾ ਲੁੱਕ ਪੋਸਟਰ ਸਾਹਮਣੇ ਆਇਆ ਹੈ, ਜਿਸ ਨੂੰ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਸ਼ਨੀਵਾਰ ਨੂੰ ਸਲਮਾਨ ਖਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ 'ਟਾਈਗਰ 3' ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ। ਇਸ ਧਮਾਕੇਦਾਰ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਭਾਈਜਾਨ ਨੇ ਕੈਪਸ਼ਨ 'ਚ ਲਿਖਿਆ- 'ਆ ਰਹਾ ਹੂੰ, ਇਸ ਦੀਵਾਲੀ ਪਰ ਟਾਈਗਰ 3 ਰਿਲੀਜ਼ ਹੋਵੇਗੀ। ਆਪਣੇ ਨੇੜੇ ਦੇ ਸਿਨੇਮਾ ਘਰਾਂ 'ਚ ਯਸ਼ਰਾਜ 50 ਤੇ ਟਾਈਗਰ 3 ਦਾ ਜਸ਼ਨ ਮਨਾਓ।'
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ