''ਅਸੀਂ ਤਾਂ ਪੈਸੇ ਦੇਣ ਆਏ ਸੀ...'' ਲਓ ਜੀ, ਅੰਡੇ ਲੈ ਕੇ ਭੱਜਣ ਵਾਲੇ ਵੀ ਆ ਗਏ ਕੈਮਰੇ ਸਾਹਮਣੇ
Egg Chori Viral Video : ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਡੇ ਲੈ ਕੇ ਜਾਣ ਵਾਲੇ ਵਿਅਕਤੀ ਵੀ ਕੈਮਰੇ ਸਾਹਮਣੇ ਆ ਗਏ ਹਨ। ਇਹ ਕਾਰ ਸਵਾਰ ਵਿਅਕਤੀ ਬਿਨਾਂ ਪੈਸੇ ਦਿੱਤੇ ਆਂਡੇ ਚੁੱਕ ਕੇ ਭੱਜ ਗਏ ਸਨ, ਪਰ ਹੁਣ ਕੈਮਰੇ ਸਾਹਮਣੇ ਆ ਕੇ ਆਪਣੀ ਗਲਤੀ ਮੰਨ ਰਹੇ ਹਨ। ਦੱਸ ਦਈਏ ਕਿ ਇਹ ਵੀਡੀਓ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦੀ ਹੈ। ਜਾਣਕਾਰੀ ਅਨਸਾਰ ਪਿੰਡ ਭਲਾਈਆਣਾ ਵਿਖੇ ਇੱਕ ਫਾਰਮ ਤੋਂ 6 ਅੰਡੇ ਦੀਆਂ ਟਰੇਆਂ ਬਿਨਾਂ ਪੈਸੇ ਦਿੱਤੇ ਕਾਰ ਸਵਾਰ ਲੈ ਕੇ ਫਰਾਰ ਹੋ ਗਏ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਅੰਡੇ ਲੈ ਕੇ ਜਾਣ ਵਾਲੇ ਵਿਅਕਤੀ ਕੈਮਰੇ ਸਾਹਮਣੇ ਆਏ ਹਨ।
ਬਹਿਸਬਾਜ਼ੀ ਪਿੱਛੋਂ ਦੋਵਾਂ ਧਿਰਾਂ 'ਚ ਹੋਇਆ ਰਾਜੀਨਾਮਾ : ਵਿਅਕਤੀਆਂ ਦਾ ਕਹਿਣਾ ਹੈ ਕਿ ਅਸੀਂ ਆਨਲਾਈਨ ਪੇਮੈਂਟ ਕੀਤੀ ਸੀ ਲੇਕਿਨ ਉਹ ਪੇਮੈਂਟ ਨਹੀਂ ਹੋਈ ਤੇ ਸਾਨੂੰ ਵਾਪਸ ਆ ਗਈ, ਜਦ ਅਸੀਂ ਪੇਮੈਂਟ ਦੇਣ ਦੇ ਲਈ ਵਾਪਸ ਆਏ ਤਾਂ ਆਂਡਿਆਂ ਵਾਲਾ ਫਾਰਮ ਬੰਦ ਹੋ ਗਿਆ ਸੀ, ਜਿਸ ਤੋਂ ਬਾਅਦ ਅਸੀਂ ਸਵੇਰੇ ਫਾਰਮ ਦੇ ਮਾਲਕ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਚੁੱਕੀ ਹੈ, ਤੁਸੀਂ ਵੀਡੀਓ ਦੇਖ ਕੇ ਫਿਰ ਵਾਪਸ ਪੈਸੇ ਦੇਣ ਦੇ ਲਈ ਆਏ ਹੋ ਅਤੇ ਬਹਿਸਬਾਜ਼ੀ ਸ਼ੁਰੂ ਹੋ ਗਈ। ਉਪਰੰਤ ਅੰਡੇ ਲੈ ਕੇ ਜਾਣ ਵਾਲੇ ਵਿਅਕਤੀਆਂ ਦੇ ਵੱਲੋਂ ਭਲਾਈਆਣਾ ਦੇ ਸਰਪੰਚ ਨੂੰ ਬੁਲਾ ਕੇ ਇਹ ਮਾਮਲਾ ਸੁਲਝਾਇਆ ਗਿਆ ਤੇ ਆਪਸ ਦੇ ਵਿੱਚ ਰਾਜੀਨਾਮਾ ਕੀਤਾ ਗਿਆ।
DC honours badminton player with medal
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ