ਪੰਜਾਬ ਬੈਠੇ ਨੌਜਵਾਨ ਨੇ ਕੈਨੇਡਾ ਦੀ ਕੰਪਨੀ ਨੂੰ ਲਾਇਆ ਚੂਨਾ, ਕੀਤਾ ਲੱਖਾਂ ਰੁਪਏ ਦਾ ਧੋਖਾ
ਕੈਨੇਡਾ ਦੇ ਸ਼ਹਿਰ ਬ੍ਰਿਟਿਸ਼ ਕੋਲੰਬੀਆ ਦੀ ਇਕ ਵਪਾਰਕ ਕੰਪਨੀ ਨਾਲ ਮਾਲ ਮੰਗਵਾਉਣ ਤੋਂ ਬਾਅਦ ਬਣਦੇ ਪੈਸੇ ਨਾ ਦੇ ਕੇ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ 'ਚ ਵਰਿੰਦਰ ਭਨੋਟ ਪੁੱਤਰ ਸੁਰਿੰਦਰ ਮੋਹਨ ਭਨੋਟ ਵਾਸੀ ਮਾਧੋਪੁਰੀ ਲੁਧਿਆਣਾ ਨੇ ਦੱਸਿਆ ਹੈ ਕਿ ਉਹ ਬ੍ਰਿਟਿਸ਼ ਕੋਲੰਬੀਆ ਦੀ ਕੰਪਨੀ ਮੈਸਰਜ਼ ਵੋਟ ਟਰੇਡਿੰਗ ਲਿਮਟਿਡ ਦਾ ਸਥਾਨਕ ਏਜੰਟ ਹੈ। ਜੋ ਕਿ ਸੂਬੇ ਦੇ ਕਾਨੂੰਨਾਂ ਅਧੀਨ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਨੂੰ ਉਨ੍ਹਾਂ ਦਾ ਪੁੱਤਰ ਗੌਰਵ ਭਨੋਟ ਚਲਾਉਂਦਾ ਹੈ। ਇਸ ਕੰਪਨੀ ਨੂੰ ਲੁਧਿਆਣਾ ਤੋਂ ਵੱਖ ਵੱਖ ਥਾਂਵਾਂ 'ਤੇ ਚਲਾਉਂਦਾ ਹੈ। ਇਹ ਕੰਪਨੀ ਵੱਖ ਵੱਖ ਮੈਟਲ ਸਟੈਪਾਂ ਦੇ ਆਯਾਤ ਅਤੇ ਨਿਰਯਾਤ ਦਾ ਵਪਾਰ ਕਰਦੀ ਹੈ।
ਭਨੋਟ ਨੇ ਦੱਸਿਆ ਕਿ ਇਕ ਵਿਅਕਤੀ ਵਰੁਣ ਸਿੰਗਲਾ ਪ੍ਰੋਪਰਾਈਟਰ ਐੱਮ. ਐੱਸ. ਵਰਦਾਨ ਇੰਟਰਪ੍ਰਾਈਜ਼ਿਜ਼ ਅਨਮੋਲ ਕਲੋਨੀ ਗਿੱਲ ਪਿੰਡ ਲੁਧਿਆਣਾ ਨੇ ਉਨਾਂ ਦੀ ਕੰਪਨੀ ਤੋਂ ਅਲੂਮੀਨੀਅਮ ਸਕੈ੍ਰਪ, ਤਾਂਬਾ ਸਕ੍ਰੈਪ ਅਤੇ ਲੋਹੇ ਦੇ ਸਟ੍ਰੈਪ ਬਾਰੇ ਪੁੱਛਗਿੱਛ ਕੀਤੀ ਸੀ, ਜਿਸ 'ਤੇ ਕੰਪਨੀ ਨੇ ਉਨਾਂ ਨੂੰ ਅਮਰੀਕੀ ਡਾਲਰ ਪ੍ਰਤੀ ਮੀਟਰਿਕ ਟਨ ਦੇ ਹਿਸਾਬ ਨਾਲ ਰੇਟ ਤਹਿ ਕਰ ਦਿੱਤਾ। ਇਸ 'ਤੇ ਵਰੁਣ ਸਿੰਗਲਾ ਨੇ ਤੈਅ ਰੇਟ ਮੁਤਾਬਕ ਇਕ ਆਰਡਰ ਕੀਤਾ। ਇਸ 'ਤੇ ਕੰਪਨੀ ਨੇ ਉਨ੍ਹਾਂ ਨੂੰ ਦਿੱਤੇ ਗਏ ਆਰਡਰ ਮੁਤਾਬਕ ਮਾਲ ਸਪਲਾਈ ਕਰ ਦਿੱਤਾ। ਭਨੋਟ ਨੇ ਦੱਸਿਆ ਕਿ 15 ਜੂਨ 2022 ਨੂੰ ਮੈਸਰਜ਼ ਵਰਦਾਨ ਇੰਟਰਪ੍ਰਾਈਜਿਜ਼ ਦੇ ਅਧਿਕਾਰੀ ਵਰੁਣ ਸਿੰਗਲਾ ਨੇ ਉਕਤ ਸਮਾਨ ਦੇ ਸਬੰਧੀ ਕਸਟਮ ਅਥਾਰਟੀਜ਼ ਨੂੰ 5,25,759 ਰੁਪਏ ਦੀ ਰਕਮ ਅਦਾ ਕਰਕੇ ਸਮਾਨ ਪ੍ਰਾਪਤ ਕਰ ਲਿਆ।
ਉਕਤ ਸੇਲ ਆਰਡਰ ਦੇ ਅਨੁਸਾਰ ਵਰੁਣ ਸਿੰਗਲਾ ਡਿਲਵਰੀ ਵਾਲੇ ਦਿਨ ਹੀ ਮੈਸਰਜ਼ ਵੋਟ ਟ੍ਰੇਡਿੰਗ ਲਿਮਟਿਡ ਨੂੰ ਪੂਰਾ ਭੁਗਤਾਨ ਕਰਨ ਦਾ ਪਾਬੰਦ ਸੀ, ਪਰ ਵਰੁਣ ਸਿੰਗਲਾ ਨੇ ਬਹਾਨੇਬਾਜ਼ੀ ਕਰਦੇ ਹੋਏ ਕੰਪਨੀ ਨੂੰ ਭਰੋਸੇ 'ਚ ਲੈ ਕੇ ਪੇਮੈਂਟ ਬਾਅਦ 'ਚ ਕਰਨ ਦੀ ਬੇਨਤੀ ਕੀਤੀ, ਕਿਉਂਕਿ ਵਰੁਣ ਸਿੰਗਲਾ ਪਹਿਲਾਂ ਵੀ ਮਾਲ ਮੰਗਵਾਉਂਦਾ ਰਿਹਾ ਹੈ। ਪਰ ਹੁਣ ਲਗਭਗ ਸਵਾ ਦੋ ਸਾਲ ਦਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਵਰੁਣ ਸਿੰਗਲਾ ਨੇ ਕੰਪਨੀ ਨੂੰ ਪੇਮੈਂਟ ਨਹੀਂ ਕੀਤੀ। ਕੰਪਨੀ ਨੇ ਬਹੁਤ ਵਾਰ ਫੋਨ ਕੀਤਾ, ਈਮੇਲ ਕੀਤੀਆਂ ਅਤੇ ਬੇਨਤੀ ਪੱਤਰ ਵੀ ਭੇਜੇ ਗਏ। ਪਰ ਹੁਣ ਵਰੁਣ ਸਿੰਗਲਾ ਪੈਸੇ ਦੇਣ ਤੋਂ ਮੁੱਕਰ ਗਿਆ। ਜਿਸ ਕਰਕੇ ਵਰੁਣ ਸਿੰਗਲਾ ਨੇ ਕੰਪਨੀ ਨਾਲ 32,140.54 ਅਮਰੀਕੀ ਡਾਲਰ ਦੀ ਰਕਮ ਨਾ ਦੇ ਕੇ ਧੋਖਾਧੜੀ ਕੀਤੀ ਹੈ। ਜਿਸ 'ਤੇ ਲਗਭਗ ਸਵਾ ਦੋ ਸਾਲ ਦੀ ਪੜਤਾਲ ਤੋਂ ਬਾਅਦ ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਥਾਣਾ ਸਾਹਨੇਵਾਲ ਵਿਖੇ ਵਰੁਣ ਸਿੰਗਲਾ ਪ੍ਰੋਪਰਾਈਟਰ ਐੱਮ. ਐੱਸ. ਵਰਦਾਨ ਇੰਟਰਪ੍ਰਾਈਜ਼ਿਜ਼ ਅਨਮੋਲ ਕਲੋਨੀ ਪਿੰਡ ਗਿੱਲ ਲੁਧਿਆਣਾ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਵਿੱਚ ਰੀਤਖੇੜੀ ਲਿੰਕ ਸੜਕ ਦੇ ਨਿਰਮਾਣ ਵਿੱਚ ਬੇਨਿਯਮੀਆਂ ਦਾ ਪਤਾ ਲੱਗਣ ਤੋਂ ਬਾਅਦ ਠੇਕੇਦਾਰ ਵਿਰੁੱਧ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਉਸ ਦੀਆਂ ਅਦਾਇਗੀਆਂ ਰੋਕਣ ਦੇ ਹੁਕਮ ਦਿੱਤੇ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਅੱਜ ਤਿੰਨ ਨਿਰਮਾਣ ਅਧੀਨ ਸੜਕਾਂ ਦੀ ਜਾਂਚ ਕੀਤੀ, ਜਿਨ੍ਹਾਂ ਵਿੱਚੋਂ ਦੋ ਸੜਕਾਂ ਦਾ ਨਿਰਮਾਣ ਕਾਰਜ ਸਹੀ ਪਾਇਆ ਗਿਆ, ਜਦੋਂ ਕਿ ਇੱਕ ਸੜਕ ਦੇ ਨਿਰਮਾਣ ਵਿੱਚ ਖ਼ਾਮੀ ਪਾਈ ਗਈ।
ਕਾਰਪੋਰੇਸ਼ਨ ਦੇ ਅਧੀਨ ਆਉਂਦੇ ਖੰਭਿਆਂ ’ਤੇ ਲਟਕ ਰਹੀਆਂ ਗੈਰ-ਮਨਜ਼ੂਰ ਤਾਰਾਂ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ- ਮੇਅਰ ਕੁੰਦਨ ਗੋਗੀਆ
77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ